ਕਰਫਿਊ ਦੌਰਾਨ ਇਸ ਔਰਤ ਨੇ ਕਰ ਦਿੱਤਾ ਵੱਡਾ ਕਾਰਾ-ਪੂਰੇ ਪੰਜਾਬ ਚ ਹੋ ਗਈ ਵੀਡੀਓ ਵਾਇਰਲ

ਪਟਿਆਲਾ ਵਿੱਚ ਅਮਲ ਦੀ ਲੋਰ ਵਿੱਚ ਇੱਕ ਔਰਤ ਵੱਲੋਂ ਕਰਫਿਊ ਵਿੱਚ ਦਵਾਈਆਂ ਸਪਲਾਈ ਕਰ ਰਹੇ ਵਿਵੇਕ ਸ਼ਰਮਾ ਦੀ ਖਿੱਚ ਧੂਹ ਕੀਤੀ ਗਈ ਅਤੇ ਉਸ ਦੀ ਗੱਡੀ ਵੀ ਪੱਥਰ ਮਾਰ ਕੇ ਤੋੜ ਦਿੱਤੀ। ਵਿਵੇਕ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਅਰਬਨ ਸਟੇਟ ਪਟਿਆਲਾ ਵਿੱਚ ਦਵਾਈਆਂ ਦੀ ਦੁਕਾਨ ਹੈ। ਉਹ ਸ਼ਾਮ ਸਮੇਂ ਤਿੰਨ ਜਾਣੇ ਸਰਹੰਦ ਰੋਡ ਤੇ ਦਵਾਈਆਂ ਦੇਣ ਜਾ ਰਹੇ ਸੀ। ਇਨ੍ਹਾਂ ਵਿੱਚ ਇੱਕ ਔਰਤ ਸੀ ਜੋ ਦੁਕਾਨ ਤੇ ਕੰਮ ਕਰਦੀ ਹੈ।

ਇਨ੍ਹਾਂ ਦੀ ਗੱਡੀ ਨੂੰ ਰਸਤੇ ਵਿੱਚ ਰਾਧਾ ਕ੍ਰਿਸ਼ਨ ਮੰਦਰ ਕੋਲ ਇਕ ਕਾਰ ਸਵਾਰ ਔਰਤ ਅਤੇ ਆਦਮੀ ਨੇ ਰੋਕ ਲਿਆ। ਔਰਤ ਨੇ ਵਿਵੇਕ ਸ਼ਰਮਾ ਦੇ ਥੱਪੜ ਮਾਰੇ। ਉਨ੍ਹਾਂ ਨੂੰ ਕਹਿਣ ਲੱਗੇ ਕਿ ਤੁਸੀਂ ਕਰਫਿਊ ਵਿੱਚ ਕਿੱਧਰ ਘੁੰਮ ਰਹੇ ਹੋ। ਇਸ ਔਰਤ ਦੇ ਨਾਲ ਵਾਲੇ ਵਿਅਕਤੀ ਨੇ ਗੱਡੀ ਵਿੱਚੋਂ ਡੰਡਾ ਚੁੱਕ ਕੇ ਵਿਵੇਕ ਦੇ ਮੱਥੇ ਉੱਤੇ ਮਾਰਿਆ। ਜਿਸ ਦਾ ਨਿਸ਼ਾਨ ਵੀ ਦਿਖਾਈ ਦੇ ਰਿਹਾ ਹੈ। ਔਰਤ ਦੁਆਰਾ ਮਾਰਿਆ ਗਿਆ। ਇੱਕ ਪੱਥਰ ਵਿਵੇਕ ਦੀ ਗੱਡੀ ਦਾ ਸ਼ੀਸ਼ਾ ਟੁੱਟ ਕੇ ਗੱਡੀ ਵਿੱਚ ਜਾ ਡਿੱਗਾ। ਜਿਸ ਕਰਕੇ ਗੱਡੀ ਵਿੱਚ ਬੈਠੀ ਔਰਤ ਦੇ ਸੱਟਾਂ ਲੱਗੀਆਂ।

ਵਿਵੇਕ ਦੇ ਦੱਸਣ ਮੁਤਾਬਿਕ ਘਟਨਾ ਸਥਾਨ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਜਿਸ ਕਰਕੇ ਸਾਰੀ ਘਟਨਾ ਰਿਕਾਰਡ ਹੋ ਗਈ ਹੈ। ਇਸ ਤੋਂ ਬਿਨਾਂ ਉਨ੍ਹਾਂ ਨੇ ਵੀ ਵੀਡੀਓ ਬਣਾ ਲਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੌਕੇ ਤੇ ਹਾਜ਼ਰ ਲੋਕਾਂ ਨੇ ਪੁਲਿਸ ਨੂੰ ਫੋਨ ਕਰਕੇ ਬੁਲਾ ਲਿਆ। ਪਰ ਇਸ ਔਰਤ ਨੇ ਪੁਲਿਸ ਨੂੰ ਵੀ ਮੰਦਾ ਬੋਲਿਆ ਅਤੇ ਗਲਤ ਵਰਤਾਓ ਕੀਤਾ। ਇਹ ਸਾਰੀ ਘਟਨਾ ਰਿਕਾਰਡ ਹੋ ਗਈ ਹੈ। ਇਨ੍ਹਾਂ ਦੀ ਗੱਡੀ ਪਹਿਲਾਂ ਹੀ ਟੁੱਟੀ ਪਈ ਹੈ। ਜਾਪਦਾ ਹੈ ਇਹ ਅਮਲ ਦੀ ਲੋਰ ਵਿੱਚ ਪਹਿਲਾਂ ਵੀ ਕਿਸੇ ਹਾਦਸੇ ਨੂੰ ਅੰਜਾਮ ਦੇ ਕੇ ਆਏ ਹੋਣ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *