ਇਸ ਘਰ ਚ ਹੋਇਆ ਐਸਾ ਕਾਂਡ ਕਿ ਪੂਰੇ ਮੁਹੱਲੇ ਵਾਲਿਆਂ ਦੇ ਉੱਡ ਗਏ ਹੋਸ਼

ਫਰੀਦਕੋਟ ਦੇ ਕੋਟਕਪੂਰਾ ਵਿੱਚ ਗੁਰਜੀਤ ਸਿੰਘ ਨਾਮ ਦੇ 40 ਸਾਲਾ ਵਿਅਕਤੀ ਨੇ ਆਪਣੀ ਪ੍ਰੇਮਿਕਾ ਤੇ ਉਸ ਦੇ ਲੜਕੇ ਤੋਂ ਤੰਗ ਹੋ ਕੇ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ। ਗੁਰਜੀਤ ਸਿੰਘ ਅਤੇ ਚਰਨਜੀਤ ਕੌਰ ਘਰੋਂ ਭੱਜ ਕੇ ਕੋਟਕਪੂਰਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ। ਇਨ੍ਹਾਂ ਦੇ ਆਪਸ ਵਿੱਚ ਨਾਜਾਇਜ਼ ਸਬੰਧ ਸਨ। ਚਰਨਜੀਤ ਕੌਰ ਦਾ ਪੁੱਤਰ ਵੀ ਨਾਲ ਹੀ ਰਹਿੰਦਾ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਜਦ ਕਿ ਚਰਨਜੀਤ ਅਤੇ ਉਸ ਦਾ ਪੁੱਤਰ ਫਰਾਰ ਹੋ ਗਏ ਹਨ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕ ਗੁਰਜੀਤ ਸਿੰਘ ਦੇ ਭਰਾ ਨੇ ਉਨ੍ਹਾਂ ਨੂੰ ਆਪਣੇ ਬਿਆਨ ਦਰਜ ਕਰਵਾਏ ਹਨ। ਉਸ ਦੇ ਬਿਆਨਾਂ ਅਨੁਸਾਰ ਚਰਨਜੀਤ ਸਮਾਲਸਰ ਤੋਂ ਭੱਜ ਕੇ ਗੁਰਜੀਤ ਸਿੰਘ ਨਾਲ ਕੋਟਕਪੂਰਾ ਵਿੱਚ ਕਾਫ਼ੀ ਦੇਰ ਤੋਂ ਕਿਰਾਏ ਦੇ ਮਕਾਨ ਵਿਚ ਰਹਿ ਰਹੀ ਸੀ। ਚਰਨਜੀਤ ਕੌਰ ਦੇ ਪਹਿਲੇ ਵਿਆਹ ਦਾ ਲੜਕਾ ਵੀ ਇਨ੍ਹਾਂ ਦੇ ਨਾਲ ਸੀ। ਹੁਣ ਚਰਨਜੀਤ ਅਤੇ ਉਸ ਦਾ ਲੜਕਾ ਗੁਰਜੀਤ ਸਿੰਘ ਨੂੰ ਧਮਕੀਆਂ ਦਿੰਦੇ ਰਹਿੰਦੇ ਸਨ।

ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਉਨ੍ਹਾਂ ਨੂੰ ਦਿੱਤੇ ਗਏ ਬਿਆਨਾਂ ਮੁਤਾਬਿਕ ਗੁਰਜੀਤ ਸਿੰਘ ਨੂੰ ਇਹ ਵੀ ਸ਼ੱਕ ਸੀ ਕਿ ਚਰਨਜੀਤ ਕੌਰ ਦੇ ਕਿਸੇ ਹੋਰ ਨਾਲ ਵੀ ਸਬੰਧ ਬਣ ਗਏ ਸਨ। ਜਿਸ ਕਰਕੇ ਚਰਨਜੀਤ ਅਤੇ ਉਸ ਦਾ ਪੁੱਤਰ ਦੋਵੇਂ ਹੀ ਗੁਰਜੀਤ ਸਿੰਘ ਨੂੰ ਧਮਕਾ ਕੇ ਰੱਖਦੇ ਸਨ। ਜਿਸ ਕਰਕੇ ਗੁਰਜੀਤ ਸਿੰਘ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਚਰਨਜੀਤ ਅਤੇ ਉਸ ਦੇ ਪੁੱਤਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *