ਅਕਸ਼ੇ ਕੁਮਾਰ ਨੇ ਕਰ ਦਿੱਤਾ ਉਹ ਕੰਮ ਜੋ ਵੱਡੇ ਵੱਡੇ ਅਮੀਰ ਵੀ ਨਹੀਂ ਕਰ ਸਕੇ

ਕਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖਿਆ ਹੋਇਆ ਹੈ ਭਾਰਤ ਵਿੱਚ ਇਸਨੂੰ ਰੋਕਣ ਲਈ ਲਗਾਤਾਰ ਵੱਡੇ ਤੋਂ ਵੱਡੇ ਕਦਮ ਚੁੱਕੇ ਜਾ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਇੱਕ ‘PM Care’ ਫੰਡ ਬਣਾਇਆ ਹੈ, ਜਿਸ ਲਈ ਉਨ੍ਹਾਂ ਨੇ ਜਨਤਾ ਨੂੰ ਦਾਨ ਕਰਨ ਦੀ ਅਪੀਲ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਟਵੀਟ ਵਿਚ ਦਾਨ ਕਰਨ ਦਾ ਤਰੀਕਾ ਦੱਸਦੇ ਹੋਏ ਲਿਖਿਆ ਕਿ ਇਹ ਫੰਡ ਕੋਰੋਨਾ ਵਰਗੀਆਂ ਕਈ ਗੰਭੀਰ ਸਥਿਤੀਆਂ ਵਿਚ ਮਦਦ ਕਰਨ ਦਾ ਸਾਧਨ ਬਣੇਗਾ।

ਮੋਦੀ ਦੀ ਅਪੀਲ ਦੇ 20 ਮਿੰਟਾਂ ਅੰਦਰ ਹੀ ਅਕਸ਼ੈ ਕੁਮਾਰ ਨੇ 25 ਕਰੋੜ ਰੁਪਏ ਦਾਨ ਕਰ ਦਿੱਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਵਿਡ-19 ਦੀ ਲੜਾਈ ਵਿਚ ਹਰ ਕੋਈ ਆਪਣਾ ਯੋਗਦਾਨ ਦੇਣਾ ਚਾਹੁੰਦਾ ਹੈ। ਇਸ ਭਾਵਨਾ ਦੇ ਸਨਮਾਨ ਵਿਚ ਇਕ ‘PM Care’ ਫੰਡ ਬਣਾਇਆ ਗਿਆ ਹੈ। ਇਸ ਵਿਚ ਛੋਟੀ ਦਾਨ ਰਾਸ਼ੀ ਵੀ ਸਵਿਕਾਰ ਕੀਤੀ ਜਾਵੇਗੀ।

ਇਸ ਨਾਲ ਕੋਰੋਨਾ ਵਰਗੀ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਸਾਡੀ ਸਮਰੱਥਾ ਵਧੇਗੀ ਅਤੇ ਲੋਕਾਂ ਨੂੰ ਵਧੇਰੇ ਸਹਾਇਤਾ ਪਹੁੰਚਾਉਣ ਵਿਚ ਮਦਦ ਮਿਲੇਗੀ। ਇਸ ਲਈ ਤੰਦਰੁਸਤ ਭਾਰਤ ਅਤੇ ਪੀੜ੍ਹੀਆਂ ਦੇ ਬਿਹਤਰ ਭਵਿੱਖ ਲਈ ਸਹਾਇਤਾ ਪ੍ਰਦਾਨ ਕਰੋ। ਉੱਥੇ ਹੀ, ਅਕਸ਼ੈ ਨੇ ਕਿਹਾ ਕਿ ਇਸ ਸਮੇਂ ਸਾਡੇ ਲੋਕਾਂ ਦੀ ਜ਼ਿੰਦਗੀ ਸਭ ਤੋਂ ਮਹੱਤਵਪੂਰਣ ਹੈ। ਸਾਨੂੰ ਹਰ ਸੰਭਵ ਯੋਗਦਾਨ ਦੇਣਾ ਚਾਹੀਦਾ ਹੈ। ਮੈਨੂੰ ਆਪਣੀ ਬਚਤ ਵਿਚੋਂ 25 ਕਰੋੜ ਰੁਪਏ ਪੀ. ਐੱਮ. ਕੇਅਰ ਫੰਡ ਵਿਚ ਦਾਨ ਕਰਨ ‘ਤੇ ਖੁਸ਼ੀ ਹੈ। ਉਨ੍ਹਾਂ ਕਿਹਾ ਕਿ ਚਲੋ ਜ਼ਿੰਦਗੀ ਨੂੰ ਬਚਾਈਏ, ਜਾਨ ਹੈ ਤਾਂ ਜਹਾਨ ਹੈ।

Leave a Reply

Your email address will not be published. Required fields are marked *